ਕੋਚਿੰਗ ਜਾਂਚਸੂਚੀ ਇੱਕ ਸਾਧਾਰਨ ਸਾਧਨ ਹੈ ਜਿਹੜਾ ਤੁਸੀਂ ਜ਼ੁਮੇ ਵਰਗੀ ਸਿਖਲਾਈ ਜਾਂ ਚੇਲਿਆਂ ਦੀ ਸਿੱਧਤਾ ਤੇ ਵੱਖ-ਵੱਖ ਭਾਗਾਂ ਵਿੱਚ ਹੋਰਨਾਂ ਦੀ ਸਹਾਇਤਾ ਕਰਨ ਵਿੱਚ ਤੁਹਾਡੀ ਅਗਵਾਈ ਵਜੋਂ ਸਹਾਇਤਾ ਲਈਇਸਤੇਮਾਲ ਕਰ ਸਕਦੇ ਹੋ। ਜ਼ੁਮੇ ਸਿਖਲਾਈ ਵਿੱਚ ਸਿਖਾਏ ਗਏ ਸਿਧਾਂਤਾਂ ਲਈ ਕੋਚਿੰਗ ਜਾਂਚਸੂਚੀ ਦੀ ਇੱਕ ਉਦਾਹਰਣ ਹੇਠਾਂ ਦਿੱਤੀ ਗਈ ਹੈ ਸਿਧਾਂਤ ਜਿਵੇਂ The Training Cycle ਜਾਂ Relational Stewardship with the List of 100.
ਇੱਕ ਕੋਚਿੰਗ ਜਾਂਚਸੂਚੀ ਦਾ ਹੋਣਾ ਤੁਹਾਨੂੰ ਕੇਂਦਰਿਤ ਬਣੇ ਰਹਿਣ ਅਤੇ ਪਰਮੇਸ਼ੁਰ ਦੇ ਪਰਿਵਾਰ ਵਿੱਚ ਯਿਸੂ ਦੇ ਚੇਲਿਆਂ ਨੂੰ ਆਗੂਆਂ ਵਿੱਚ ਵਿਕਸਿਤ ਕਰਨ ਲਈ ਤੁਹਾਡੀ ਸਹਾਇਤਾ ਕਰੇਗਾ। ਤੁਸੀਂ ਭਾਵੇਂ ਜਿੱਥੇ ਵੀਜਾਓ ਇਸ ਸਾਧਨ ਦਾ ਇਸਤੇਮਾਲ ਕਰ ਸਕਦੇ ਹੋ।
ਇਹ ਸੂਚੀ ਤੁਹਾਨੂੰ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਵਿੱਚ ਸਹਾਇਤਾ ਕਰਦੀ ਹੈ: ਹੋਰਨਾਂ ਵਿੱਚ ਕਿਹੜੇ ਹੁਨਰ ਤੁਸੀਂ ਵਿਕਸਿਤ ਹੁੰਦੇ ਵੇਖ ਰਹੇ ਹੋ? ਕਿਹੜੇ ਖੇਤਰਾਂ ਨੂੰ ਅਜੇ ਵੀ ਵਿਕਸਿਤ ਹੋਣ ਦੀ ਲੋੜ ਹੈ?
ਕੋਚਿੰਗ ਜਾਂਚਸੂਚੀ ਇੱਕ ਸ਼ਕਤੀਸ਼ਾਲੀ ਸਾਧਨ ਹੈ ਜਿਹੜਾ ਕਿ ਤੁਸੀਂ ਆਪਣੀ ਤਾਕਤਾਂ ਅਤੇ ਆਲਚੋਨਯੋਗਤਾਵਾਂ ਦਾ ਮੁਲਾਂਕਣ ਕਰਨ ਲਈ ਉਪਯੋਗ ਕਰ ਸਕਦੇ ਹੋ ਜਦੋਂ ਅਜਿਹੇ ਚੇਲੇ ਬਣਾਉਣ ਦੀ ਗੱਲਆਉਂਦੀ ਜਿਹੜੇ ਗੁਣਾਤਮਕ ਵਾਧਾ ਕਰਨਗੇ। ਇਹ ਇੱਕ ਉਹ ਸ਼ਕਤੀਸ਼ਾਲੀ ਸਾਧਨ ਵੀ ਹੈ ਜਿਸ ਨੂੰ ਤੁਸੀਂ ਦੂਜਿਆਂ ਦੀ ਸਹਾਇਤਾ ਲਈ ਇਸਤੇਮਾਲ ਕਰ ਸਕਦੇ ਹੋ – ਅਤੇ ਦੂਜੇ ਤੁਹਾਡੀ ਸਹਾਇਤਾ ਲਈਇਸ ਨੂੰ ਵਰਤ ਸਕਦੇ ਹਨ।
ਹੇਠਾਂ ਦਿੱਤੇ ਗਏ ਲਿੰਕ ਤੋਂ ਕੋਚਿੰਗ ਜਾਂਚਸੂਚੀ ਡਾਊਨਲੋਡ ਕਰੋ ਅਤੇ ਇਸ ਆਤਮ-ਮੁਲਾਂਕਣ ਨੂੰ ਛੇਤੀ ਨਾਲ ਕਰੋ (5 ਮਿੰਟ ਜਾਂ ਇਸ ਤੋਂ ਵੀ ਘੱਟ):
- ਜਾਂਚਸੂਚੀ ਵਿੱਚ ਖੱਬੇ ਪਾਸੇ ਦੇ ਕਾਲਮ ਵਿੱਚ ਚੇਲਾਪਣ ਸਿਖਲਾਈ ਸਾਧਨਾਂ ਨੂੰ ਪੜ੍ਹੋ।
- ਹਰੇਕ ਸਿਖਲਾਈ ਸਾਧਨਾਂ ਵਿੱਚੋਂ, ਹੇਠਾਂ ਦਿੱਤੇ ਢੰਗ ਦੀ ਵਰਤੋਂ ਕਰਦੇ ਹੋਏ ਹਰ ਇੱਕ ਤੇ ਨਿਸ਼ਾਨੀ ਲਗਾਓ:
○ ਜੇਕਰ ਤੁਸੀਂ ਸਾਧਨ ਨੂੰ ਨਹੀਂ ਜਾਣਦੇ ਜਾਂ ਇਸ ਬਾਰੇ ਅਗਿਆਤ ਹੋ – ਕਾਲੇ ਖਾਨੇ ਤੇ ਨਿਸ਼ਾਨ ਲਗਾਓ।
○ ਜੇਕਰ ਤੁਸੀਂ ਥੋੜਾ-ਬਹੁਤ ਜਾਣਦੇ ਹੋ ਪਰ ਪੂਰੀ ਤਰ੍ਹਾਂ ਸਾਧਨ ਬਾਰੇ ਨਿਸ਼ਚਿਤ ਨਹੀਂ ਹੋ – ਲਾਲ ਖਾਨੇ ਤੇ ਨਿਸ਼ਾਨ ਲਗਾਓ
○ ਜੇਕਰ ਤੁਸੀਂ ਸਮਝਦੇ ਹੋ ਅਤੇ ਸਾਧਨ ਉੱਤੇ ਬੁਨਿਆਦੀ ਗੱਲਾਂ ਸਿਖਾ ਸਕਦੇ ਹੋ – ਪੀਲੇ ਖਾਨੇ ਉੱਤੇ ਨਿਸ਼ਾਨ ਲਗਾਓ
○ ਜੇਕਰ ਤੁਸੀਂ ਭਰੋਸੇਮੰਦ ਮਹਿਸੂਸ ਕਰਦੇ ਹੋ ਅਤੇ ਪ੍ਰਭਾਵੀ ਢੰਗ ਨਾਲ ਸਾਧਨ ਨੂੰ ਸਿਖਾ ਸਕਦੇ ਹੋ – ਹਰੇ ਖਾਨੇ ਤੇ ਨਿਸ਼ਾਨ ਲਗਾਓ।
ਆਪਣੇ ਆਪ ਨੂੰ ਪੁੱਛੋ
- ਕਿਹੜੀ ਸਿਖਲਾਈ ਸਾਧਨ ਤੁਸੀਂ ਮਹਿਸੂਸ ਕੀਤਾ ਕਿ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਿਖਾਉਣ ਯੋਗ ਹੋਵੋਗੇ?
- ਕਿਹੜਾ ਇੱਕ ਸਿੱਖਿਅਕ ਵਜੋਂ ਤੁਸੀਂ ਸਿਖਾਉਣ ਵਿੱਚ ਅਯੋਗ ਮਹਿਸੂਸ ਕੀਤਾ?
- ਕੀ ਇੱਥੇ ਕੋਈ ਹੋਰ ਸਿਖਲਾਈ ਸਾਧਨ ਹਨ ਜਿਹੜੇ ਤੁਸੀਂ ਜਾਂਚਸੂਚੀ ਵਿੱਚ ਜੋੜਨਾ ਜਾਂ ਕੱਟਣਾ ਚਾਹੁੰਦੇ ਹੋ? ਕਿਉਂ?