ਜ਼ੁਮੇ ਸਿਖਲਾਈ
10 ਸੈਸ਼ਨ, 2 ਘੰਟੇ ਹਰੇਕ, 3-12 ਸਮੂਹਾਂ ਲਈ
ਤੁਸੀਂ ਵੇਖੋਗੇ ਕਿ ਕਿਵੇਂ ਪਰਮੇਸ਼ੁਰ ਆਮ ਲੋਕਾਂ ਨੂੰ ਇੱਕ ਵੱਡੇ ਪ੍ਰਭਾਅ ਵਾਸਤੇ ਇਸਤੇਮਾਲ ਕਰਦਾ ਹੈ।
ਇੱਕ ਚੇਲਾ ਹੋਣ, ਇੱਕ ਚੇਲਾ ਬਣਾਉਣ, ਅਤੇ ਕਲੀਸਿਯਾ ਕੀ ਹੁੰਦੀ ਹੈ ਦੇ ਸਾਰ ਨੂੰ ਖੋਜਣਾ।
ਇੱਕ ਚੇਲਾ ਹੋਣ ਦਾ ਅਰਥ ਹੈ ਕਿ ਅਸੀਂ ਪਰਮੇਸ਼ੁਰ ਤੋਂ ਸੁਣਦੇ ਅਤੇ ਪਰਮੇਸ਼ੁਰ ਦੀ ਆਗਿਆ ਪਾਲਨ ਕਰਦੇ ਹਾਂ।
ਰੋਜ਼ਾਨਾ ਬਾਈਬਲ ਅਧਿਐਨ ਲਈ ਇੱਕ ਸਾਧਨ ਜਿਹੜਾ ਤੁਹਾਨੂੰ ਪਰਮੇਸ਼ੁਰ ਦੇ ਵਚਨ ਨੂੰ ਸਮਝਣ, ਆਗਿਆ ਪਾਲਨ ਕਰਨ ਅਤੇ ਵੰਡਣ ਵਿੱਚ ਸਹਾਇਤਾ ਕਰਦਾ ਹੈ।
ਹਫ਼ਤੇ ਵਿੱਚ ਦੋ ਜਾਂ ਤਿੰਨ ਪੁਰਖ ਜਾਂ ਇਸਤਰੀਆਂ ਦੇ ਸਮੂਹ ਲਈ ਇਕੱਠੇ ਹੋਣ ਅਤੇ ਉਨ੍ਹਾਂ ਖੇਤਰਾਂ ਜਿਹੜੇ ਠੀਕ ਚੱਲ ਰਹੇ ਹਨ ਵਿੱਚ ਇੱਕ ਦੂਜੇ ਨੂੰ ਉਤਸ਼ਾਹਿਤ ਕਰਨ ਅਤੇ ਸੁਧਾਰਨ ਦੇ ਖੇਤਰਾਂ ਨੂੰ ਪਰਗਟ ਕਰਨ ਲਈ ਸਾਧਨ।
ਤੁਸੀਂ ਉਨ੍ਹਾਂ ਚਾਰ ਢੰਗਾਂ ਨੂੰ ਖੋਜੋਗੇ ਜਿਨ੍ਹਾਂ ਵਿੱਚ ਪਰਮੇਸ਼ੁਰ ਹਰ ਦਿਨ ਦੇ ਅਨੁਯਾਈਆਂ ਨੂੰ ਹੋਰ ਜ਼ਿਆਦਾ ਯਿਸੂ ਵਰਗਾ ਬਣਾਉਂਦਾ ਹੈ।
ਵੇਖੋ ਕਿ ਪ੍ਰਾਰਥਨਾ ਵਿੱਚ ਇੱਕ ਘੰਟਾ ਬਿਤਾਉਣਾ ਕਿੰਨਾ ਸੌਖਾ ਹੁੰਦਾ ਹੈ।
ਤੁਹਾਡੇ ਸੰਬੰਧਾਂ ਵਿੱਚ ਇੱਕ ਚੰਗਾ ਭੰਡਾਰੀ ਹੋਣ ਵਿੱਚ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਇੱਕ ਸਾਧਨ।
ਸਿੱਖੋ ਕਿ ਕਿਵੇਂ ਪਰਮੇਸ਼ੁਰ ਦਾ ਅਰਥਪ੍ਰਬੰਧ ਸੰਸਾਰ ਦੇ ਨਾਲੋਂ ਵੱਖਰਾ ਹੈ। ਪਰਮੇਸ਼ੁਰ ਉਨ੍ਹਾਂ ਵਿੱਚ ਜ਼ਿਆਦਾ ਨਿਵੇਸ਼ ਕਰਦਾ ਹੈ ਜਿਹੜੇ ਕਿ ਜੋ ਉਨ੍ਹਾਂ ਨੂੰ ਪਹਿਲਾਂ ਦਿੱਤਾ ਗਿਆ ਸੀ ਉਸ ਵਿੱਚ ਵਫ਼ਾਦਾਰ ਹੁੰਦੇ ਹਨ।
ਮਨੁੱਖਤਾ ਦੇ ਅਰੰਭ ਤੋਂ ਇਸ ਯੁੱਗ ਦੇ ਅੰਤ ਤੱਕ ਪਰਮੇਸ਼ੁਰ ਦੀ ਖੁਸ਼ਖਬਰੀ ਨੂੰ ਵੰਡਣ ਦਾ ਇੱਕ ਢੰਗ ਸਿੱਖੋ।
ਯਿਸੂ ਨੇ ਆਖਿਆ, “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲਾ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ...।” ਸਿੱਖੋ ਕਿ ਕਿਵੇਂ ਇਹ ਅਭਿਆਸ ਵਿੱਚ ਲਿਆਉਣਾ ਹੈ।
ਤਿੰਨ ਮਿੰਟ ਵਿੱਚ ਆਪਣੀ ਇਹ ਗਵਾਹੀ ਦੱਸਣਾ ਸਿੱਖੋ ਕਿ ਯਿਸੂ ਨੇ ਤੁਹਾਡੇ ਜੀਵਨ ਉੱਤੇ ਕਿਵੇਂ ਪ੍ਰਭਾਅ ਪਾਇਆ ਹੈ।
ਯਿਸੂ ਮਸੀਹ ਦਾ ਸਿਰਫ ਇੱਕ ਚੇਲਾ ਹੀ ਨਹੀਂ ਪਰ ਸਮੁੱਚੇ ਆਤਮਿਕ ਪਰਿਵਾਰਾਂ ਨੂੰ ਤਿਆਰ ਕਰਨਾ ਸਿੱਖੋ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਲਈ ਗੁਣਾਤਮਕ ਵਾਧਾ ਕਰਦੇ ਹਨ।
ਸਿੱਖੋ ਕਿ ਬਤਖਾਂ ਵਾਂਙ ਚੇਲੇ ਦੇ ਨਮੂਨੇ ਦਾ ਚੇਲੇ ਬਣਾਉਣ ਦੇ ਨਾਲ ਕੀ ਸੰਬੰਧ ਹੈ।
ਇਹ ਵੇਖਣਾ ਅਰੰਭ ਕਰੋ ਕਿ ਕਿੱਥੇ ਪਰਮੇਸ਼ੁਰ ਦਾ ਰਾਜ ਨਹੀਂ ਹੈ। ਇਹ ਆਮ ਤੌਰ ਤੇ ਉਹ ਸਥਾਨ ਹੁੰਦੇ ਹਨ ਜਿੱਥੇ ਪਰਮੇਸ਼ੁਰ ਚਾਹੁੰਦਾ ਹੈ ਕਿ ਸਭ ਤੋਂ ਜ਼ਿਆਦਾ ਕੰਮ ਕੀਤਾ ਜਾਵੇ।
ਇਹ ਯਿਸੂ ਨਾਲ ਸਾਡੇ ਨਜ਼ਦੀਕੀ ਸੰਬੰਧ ਅਤੇ ਲਗਾਤਾਰ ਜਾਰੀ ਸੰਬੰਧ ਨੂੰ ਜਸ਼ਨ ਮਨਾਉਣ ਦਾ ਇੱਕ ਸਾਧਾਰਣ ਢੰਗ ਹੈ। ਜਸ਼ਨ ਮਨਾਉਣ ਦੇ ਇੱਕ ਸਾਧਾਰਣ ਢੰਗ ਨੂੰ ਸਿੱਖੋ।
ਇਹ ਪਰਮੇਸ਼ੁਰ ਦਾ ਆਗਿਆ ਪਾਲਨ ਕਰਨ ਅਤੇ ਹੋਰਨਾਂ ਲਈ ਪ੍ਰਾਰਥਨਾ ਕਰਨ ਦਾ ਇੱਕ ਸਾਧਾਰਣ ਢੰਗ ਹੈ। ਅਤੇ ਇਹ ਠੀਕ ਉਹ ਹੈ ਜਿਵੇਂ ਦਾ ਕਿ ਇਹ ਪ੍ਰਤੀਤ ਹੁੰਦਾ ਹੈ – ਆਲੇ-ਦੁਆਲੇ ਤੁਰਦੇ ਹੋਏ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਨਾ!
ਸਿੱਖੋ ਕਿ ਕੌਣ ਇੱਕ ਸ਼ਾਂਤੀ ਦਾ ਪੁੱਤਰ ਹੋ ਸਕਦਾ ਹੈ ਅਤੇ ਜਦੋਂ ਤੁਹਾਨੂੰ ਇੱਕ ਮਿਲ ਜਾਵੇ ਤਾਂ ਇਹ ਕਿਵੇਂ ਜਾਣਨਾ ਹੈ।
ਹੋਰਨਾਂ ਲਈ ਪ੍ਰਾਰਥਨਾ ਕਰਨ ਦੇ ਢੰਗਾਂ ਨੂੰ ਤੁਹਾਨੂੰ ਤੁਹਾਨੂੰ ਯਾਦ ਕਰਾਉਣ ਲਈ ਇੱਕ ਸਾਧਾਰਣ ਯਾਦ-ਪੱਤਰ ਦਾ ਅਭਿਆਸ ਕਰੋ।
ਚੇਲੇ ਕੀ ਜਾਣਦੇ ਹਨ ਇਹ ਮਹੱਤਵਪੂਰਣ ਹੈ – ਪਰ ਜੋ ਉਹ ਜਾਣਦੇ ਹਨ ਉਸ ਦੇ ਨਾਲ ਕੀ ਕਰਦੇ ਹਨ ਇਹ ਹੋਰ ਵੀ ਜ਼ਿਆਦਾ ਮਹੱਤਵਪੂਰਣ ਹੈ।
ਇੱਕ 3/3 ਸਮੂਹ ਯਿਸੂ ਦੇ ਚੇਲਿਆਂ ਲਈ ਇਕੱਠੇ ਹੋਣ, ਪ੍ਰਾਰਥਨਾ ਕਰਨ, ਸਿੱਖਣ, ਵਧਣ, ਸੰਗਤੀ ਕਰਨ ਅਤੇ ਜੋ ਉਨ੍ਹਾਂ ਸਿੱਖਿਆ ਹੈ ਦਾ ਆਗਿਆ ਪਾਲਨ ਕਰਨ ਅਤੇ ਉਸ ਨੂੰ ਵੰਡਣ ਦਾ ਇੱਕ ਢੰਗ ਹੈ। ਇਸ ਢੰਗ ਵਿੱਚ, ਇੱਕ 3/3 ਸਮੂਹ ਇੱਕ ਛੋਟਾ ਸਮੂਹ ਹੀ ਨਹੀਂ ਹੈ ਪਰ ਇੱਕ ਸਾਧਾਰਨ ਕਲੀਸਿਯਾ ਹੈ।
ਸਿਖਲਾਈ ਚੱਕਰ ਨੂੰ ਸਿੱਖੋ ਅਤੇ ਗੌਰ ਕਰੋ ਕਿ ਕਿਵੇਂ ਇਹ ਚੇਲਾ ਬਣਾਉਣ ਉੱਤੇ ਲਾਗੂ ਹੁੰਦਾ ਹੈ।
ਇੱਕ ਅਗਵਾਈ ਸੈੱਲ ਉਹ ਢੰਗ ਹੈ ਜਿਸ ਵਿੱਚ ਇੱਕ ਵਿਅਕਤੀ ਜਿਹੜਾ ਅਗਵਾਈ ਕੀਤੇ ਜਾਣ ਲਈ ਸੱਦਿਆ ਮਹਿਸੂਸ ਕਰਦਾ ਉਹ ਸੇਵਾ ਕਰਨ ਦਾ ਅਭਿਆਸ ਕਰਨ ਦੇ ਦੁਆਰਾ ਆਪਣੀ ਅਗਵਾਈ ਯੋਗਤਾ ਨੂੰ ਵਿਕਸਿਤ ਕਰਦਾ ਹੈ।
ਵੇਖੋ ਕਿ ਕਿਵੇਂ ਚੇਲੇ ਬਣਾਉਣ ਨੂੰ ਰੇਖਾਬੱਧ ਹੋਣ ਦੀ ਲੋੜ ਨਹੀਂ ਹੈ। ਬਹੁਭਾਗੀ ਗੱਲਾਂ ਇੱਕ ਹੀ ਸਮੇਂ ਹੋ ਸਕਦੀਆਂ ਹਨ।
ਬਹੁਭਾਗੀ ਮੁੱਦੇ ਅਤੇ ਤੇਜੀ ਨਾਲ ਗੁਣਾਤਮਕ ਵਾਧਾ ਕਰਨਾ ਹੋਰ ਵੀ ਜ਼ਿਆਦਾ ਮਾਇਨੇ ਰੱਖਦਾ ਹੈ। ਵੇਖੋ ਕਿ ਕਿਉਂ ਗਤੀ ਮਹੱਤਵਪੂਰਣ ਹੁੰਦੀ ਹੈ।
ਜਾਣ ਅਤੇ ਟਿਕੇ ਰਹਿਣ ਦੇ ਦੁਆਰਾ ਸਿੱਖੋ ਕਿ ਕਿਵੇਂ ਯਿਸੂ ਦੇ ਹੁਕਮਾਂ ਦੀ ਪਾਲਨਾ ਕਰਨੀ ਹੈ।
ਆਪਣੀ ਯੋਜਨਾ ਬਣਾਓ ਅਤੇ ਵੰਡੋ ਕਿ ਕਿਵੇਂ ਤੁਸੀਂ ਜ਼ੁਮੇ ਸਾਧਨ ਨੂੰ ਅਗਲੇ ਤਿੰਨ ਮਹੀਨਿਆਂ ਦੇ ਵਿੱਚ ਲਾਗੂ ਕਰੋਗੇ।
ਜਦੋਂ ਉਹ ਚੇਲੇ ਬਣਾਉਣ ਦੀ ਜਿਹੜੇ ਗੁਣਾਤਮਕ ਵਾਧਾ ਕਰਦੇ ਹਨ ਗੱਲ ਆਉਂਦੀ ਤਾਂ ਇੱਕ ਸ਼ਕਤੀਸ਼ਾਲੀ ਸਾਧਨ ਤੁਹਾਡੀ ਆਪਣੀ ਤਾਕਤ ਅਤੇ ਕਮਜ਼ੋਰੀਆਂ ਨੂੰ ਤੇਜੀ ਨਾਲ ਪਤਾ ਕਰਨ ਲਈ ਵਰਤਿਆ ਜਾ ਸਕਦਾ ਹੈ।
ਸਿੱਖੋ ਕਿ ਕਿਵੇਂ ਗੁਣਾਤਮਕ ਵਾਧਾ ਕਰਨ ਵਾਲੀਆਂ ਕਲੀਸਿਯਾਵਾਂ ਇਕੱਠੇ ਇੱਕ ਵਿਸਤ੍ਰਤ, ਆਤਮਿਕ ਪਰਿਵਾਰ ਵਜੋਂ ਇਕੱਠੇ ਰਹਿ ਅਤੇ ਜੀਵਨ ਬਿਤਾ ਸਕਦੀਆਂ ਹਨ।
ਇਹ ਇੱਕ ਉਹ ਸਮੂਹ ਹੈ ਜਿਸ ਵਿੱਚ ਉਹ ਲੋਕ ਸ਼ਾਮਲ ਹਨ ਜਿਹੜੇ ਕਿ 3/3 ਸਮੂਹ ਦੀ ਅਗਵਾਈ ਅਤੇ ਅਰੰਭ ਕਰ ਰਹੇ ਹਨ। ਇਹ ਇੱਕ 3/3 ਢਾਂਚੇ ਦਾ ਅਨੁਸਰਣ ਵੀ ਕਰਦਾ ਅਤੇ ਤੁਹਾਡੇ ਖੇਤਰ ਵਿੱਚ ਪਰਮੇਸ਼ੁਰ ਦੇ ਕੰਮ ਦੀ ਆਤਮਿਕ ਸੇਹਤ ਨੂੰ ਜਾਂਚਣ ਦਾ ਇੱਕ ਸ਼ਕਤੀਸ਼ਾਲੀ ਢੰਗ ਹੈ।
ਚਾਰ ਖੇਤਰੀ ਤਸ਼ਖੀਸ਼ ਚਾਰਟ ਇੱਕ ਸਾਧਰਨ ਸਾਧਨ ਹੈ ਜਿਹੜਾ ਕਿ ਇੱਕ ਅਗਵਾਈ ਸੈੱਲ ਦੇ ਦੁਆਰਾ ਵਰਤਮਾਨ ਕੋਸ਼ਿਸ਼ਾਂ ਦੇ ਹਾਲਤ ਅਤੇ ਉਨ੍ਹਾਂ ਦੇ ਆਲੇ-ਦੁਆਲੇ ਰਾਜ ਦੀ ਕਿਰਿਆ ਤੇ ਚਿੰਤਨ ਕਰਨ ਲਈ ਵਰਤਿਆ ਜਾਂਦਾ ਹੈ।
ਕੁਲਪੱਤਰੀ ਨਕਸ਼ਾ ਆਗੂਆਂ ਨੂੰ ਉਨ੍ਹਾਂ ਦੇ ਆਲੇ-ਦੁਆਲੇ ਇੱਕ ਅੰਦਲੋਨ ਦੇ ਵਾਧੇ ਨੂੰ ਸਮਝਣ ਵਿੱਚ ਸਹਾਇਤਾ ਕਰਨ ਲਈ ਇੱਕ ਹੋਰ ਸਾਧਾਰਣ ਸਾਧਨ ਹੈ।